ਕੋਰੋਨਾ ਮਹਾਮਾਰੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਹਰਿਆਣਾ 'ਚ ਇਕ ਹੋਰ ਹਫ਼ਤੇ ਲਈ ਲਾਕਡਾਊਨ ਵਧਾ ਦਿੱਤਾ ਗਿਆ ਹੈ। ਹਰਿਆਣਾ ਸਰਕਾਰ ਨੇ ਮਹਾਮਾਰੀ ਅਲਰਟ ਜਾਰੀ ਕਰਦੇ ਹੋਏ ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਪ੍ਰੋਟੋਕਾਲ ਦਾ ਪਾਲਣ ਕਰਨ ਲਈ ਕਿਹਾ ਹੈ। ਹਰਿਆਣਾ 'ਚ ਲਾਕਡਾਊਨ 19 ਜੁਲਾਈ ਤੋਂ 26 ਜੁਲਾਈ ਤੱਕ ਵਧਾਇਆ ਗਿਆ ਹੈ।
ਇਸ ਦੇ
ਅਧੀਨ ਹਰਿਆਣਾ ਚ ਨਾਈਟ ਕਰਫਿਊ ਵੀ ਲਗਾਇਆ
ਜਾਵੇਗਾ।
ਜਿਸ ਦੀ ਮਿਆਦ ਰਾਤ 11 ਵਜੇ ਤੋਂ ਲੈ ਕੇ ਸਵੇਰੇ
5 ਵਜੇ ਤੱਕ ਹੋਵੇਗੀ। ਉੱਥੇ ਹੀ ਹੋਟਲ, ਰੈਸਟੋਰੈਂਟ, ਮਾਲ,
ਬਾਰ ਅਤੇ ਜਿਮ 50 ਫੀਸਦੀ ਦੀ ਸਮਰੱਥਾ ਨਾਲ ਖੋਲ੍ਹਣ
ਦੇ ਆਦੇਸ਼ ਦਿੱਤੇ ਗਏ ਹਨ।